ਕੀ ਪ੍ਰਧਾਨ ਮੰਤਰੀ ਨਾਲ ਕੀਤਾ ਗਿਆ ਵਰਤਾਰਾ ਠੀਕ ਕਿਹਾ ਜਾ ਸਕਦਾ ਹੈ?

ਲੰਘੀ 25 ਅਕਤੂਬਰ ਨੂੰ ਰਾਸ਼ਟਰੀ ਰਾਜਧਾਨੀ ਔਟਵਾ ਵਿੱਚ ਕੈਨੇਡੀਅਨ ਲੇਬਰ ਕਾਂਗਰਸ ਵੱਲੋਂ ਇਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸ ਮਜ਼ਦੂਰ ਸੰਗਠਨ ਦੇ ਨੌਜਵਾਨ ਕਾਰਕੁਨਾਂ ਨੂੰ ਦੁਖ ਸੀ ਕਿ ਲਿਬਰਲ ਸਰਕਾਰ ਨੇ ਸਰਕਾਰ ਬਣਨ ਦੇ ਇਕ ਸਾਲ ਬਾਦ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਇਹਨਾਂ ਨੌਜਵਾਨਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਸਥਿਤੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੁਤਬੇ ਮੁਤਾਬਕ ਉਹਨਾਂ ਨੂੰ ਦਿੱਤੇ ਜਾਣ ਵਾਲੇ ਸਤਿਕਾਰ ਤੋਂ ਕੋਹਾਂ ਦੂਰ ਬਣ ਗਈ।
ਪ੍ਰਧਾਨ ਮੰਤਰੀ ਟਰੂਡੋ ਮੰਚ ਤੇ ਬੈਠੇ ਸਨ ਤਾਂ ਕਿ ਸਵਾਲਾਂ ਦੇ ਜਵਾਬ ਦੇ ਸਕਣ ਪਰ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਵੱਲ ਪਿੱਠ ਕਰ ਲਈ ਤੇ ਖੜ੍ਹੇ ਹੋ ਗਏ। ਇਕੱਠੇ ਹੋਏ ਲੋਕਾਂ ਵਿੱਚੋਂ ਅਵਾਜ਼ਾਂ ਆਣ ਲੱਗ ਪਈਆਂ – “ਸ਼ੇਮ! ਸ਼ੇਮ!”, “ਅਸੀਂ ਝੂਠਿਆਂ ਨਾਲ ਗੱਲ ਨਹੀਂ ਕਰਾਂਗੇ”, ਆਦਿ। ਪ੍ਰਧਾਨ ਮੰਤਰੀ ਲਈ ਇਹ ਸਥਿਤੀ ਉਹਨਾਂ ਨੂੰ ਅਸਹਿਜ ਕਰਨ ਵਾਲੀ ਸੀ। ਪ੍ਰੋਗਰਾਮ ਦੇ ਆਯੋਜਕਾਂ ਨੂੰ ਪਰੇਸ਼ਾਨੀ ਸੀ ਕਿ ਦੇਸ਼ ਦੇ ਸਭ ਤੋਂ ਵੱਡੇ ਆਗੂ ਨੂੰ ਉਹਨਾਂ ਨੇ ਸੱਦਿਆ ਸੀ ਅਤੇ ਉਹਨਾਂ ਦੇ ਹੀ ਕਾਰਕੁੰਨ ਸਥਿਤੀ ਖ਼ਰਾਬ ਕਰ ਰਹੇ ਸਨ। ਲਗਪਗ ਅੱਧੇ ਘੰਟੇ ਦੇ ਇਸ ਪ੍ਰੋਗਰਾਮ ਵਿੱਚ ਸਿਰਫ਼ ਰੌਲਾ -ਰੱਪਾ ਹੀ ਰਿਹਾ, ਕੋਈ ਕੰਮ ਦੀ ਗੱਲ ਨਹੀਂ ਹੋ ਸਕੀ।
ਇਸ ਘਟਨਾ ਨੂੰ ਦੋ ਪਰਤਾਂ ਵਿੱਚ ਵੇਖਿਆ ਜਾ ਸਕਦਾ ਹੈ। ਪਹਿਲੀ, ਨੌਜਵਾਨ ਵਰਕਰ ਸਰਕਾਰ ਤੋਂ ਨਾਰਾਜ਼ ਨੇ ਕਿ ਲਿਬਰਲ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਦੇ ਪੂਰੇ ਨਹੀਂ ਕੀਤੇ ਹਨ ਅਤੇ ਸਰਕਾਰ ਨੂੰ ਇਸ ਮਾਮਲੇ ‘ਤੇ ਸਚੇਤ ਅਤੇ ਜਾਗਣ ਦੀ ਲੋੜ ਹੈ। ਉਹਨਾਂ ਦਾ ਵਿਰੋਧ ਜਾਇਜ਼ ਹੈ। ਦੂਸਰਾ, ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੇ ਸਾਹਮਣੇ ਹੈ; ਉਸ ਨਾਲ ਗੱਲ ਕਰਨ ਦਾ ਰਸਤਾ ਸਾਫ ਹੈ; ਉਹ ਤੁਹਾਡੇ ਘਰ ਆਇਆ ਹੈ। ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਦਾ ਇਸ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ ਕਿ ਤੁਸੀਂ ਇਸ ਆਗੂ ਨਾਲ ਬੈਠ ਕੇ ਆਰਾਮ ਨਾਲ ਗੱਲ ਕਰੋ। ਮਹਿਮਾਨ ਦਾ ਬਣਦਾ ਸਤਿਕਾਰ ਕਰੋ। ਅਜਿਹਾ ਵਤੀਰਾ ਤੁਹਾਨੂੰ ਸਦਾ ਲਈ ਉਸ ਆਗੂ ਤੋਂ ਦੂਰ ਕਰ ਸਕਦਾ ਹੈ ਭਾਵੇਂ ਕਿ ਤੁਹਾਡੀਆਂ ਮੰਗਾਂ ਮੰਨ ਵੀ ਲਈਆਂ ਜਾਣ।
ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਤੁਹਾਡੀ ਲੱਖ ਨਾਰਾਜ਼ਗ਼ੀ ਹੋ ਸਕਦੀ ਹੈ ਪਰ ਨਾਰਾਜ਼ਗ਼ੀ ਕੱਢਣ ਦਾ ਇਹ ਕੋਈ ਢੰਗ ਨਹੀਂ ਹੈ। ਤੁਸੀਂ ਗੱਲਬਾਤ ਕਰੋ-ਉਹ ਤੁਹਾਡੇ ਸਾਹਮਣੇ ਹਨ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸੁਹਿਰਦਤਾ ਦਾ ਸਬੂਤ ਦਿੱਤਾ ਹੈ ਕਿ ਅਗਲੇ ਸਾਲ ਫਿਰ ਆਉਣਗੇ ਤੇ ਗੱਲ ਸੁਣਨਗੇ ਅਤੇ ਕਰਨਗੇ। ਉਹਨਾਂ ਨੇ ਇਸਕੀ ਪ੍ਰਧਾਨ ਮੰਤਰੀ ਨਾਲ ਕੀਤਾ ਗਿਆ ਵਰਤਾਰਾ ਠੀਕ ਕਿਹਾ ਜਾ ਸਕਦਾ ਹੈ?
ਘਟਨਾ ਨੂੰ ‘ਹਊ-ਪਰ੍ਹੇ” ਕਰ ਦਿੱਤਾ ਹੋਵੇਗਾ ਅਤੇ ਕਿਹਾ ਵੀ ਹੈ ਕਿ ਇਹ ਘਟਨਾ ਸਿਹਤਮੰਦ ਲੋਕਤੰਤਰ ਵਿੱਚ ਹੀ ਹੋ ਸਕਦੀ ਹੈ। ਲੋਕਾਂ ਨੂੰ ਆਪਣੀ ਗੱਲ ਵਿਰੋਧ ਵਿੱਚ ਕਹਿਣ ਦਾ ਵੀ ਪੂਰਾ ਹੱਕ ਹੈ ਪਰ ਇਸ ਕੰਮ ਲਈ ਮਰਿਆਦਾ ਦਾ ਵੀ ਖਿਆਲ ਰੱਖਣ ਦੀ ਲੋੜ ਹੈ। ਜੋਸ਼ ਨਾਲ ਹੋਸ਼ ਵੀ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਵਧੀਆ ਰੁਖ਼ ਅਪਣਾਇਆ ਹੈ ਪਰ ਨੌਜਵਾਨ ਵਰਕਰ ਅਜਿਹਾ ਕਰਨ ਵਿੱਚ ਅਸਫ਼ਲ ਰਹੇ ਹਨ। ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਅਤੇ ਸਤਿਕਾਰ ਵਾਲਾ ਅਹੁਦਾ ਹੈ ਅਤੇ ਉਸ ਸਤਿਕਾਰ ਦਾ ਖਿਆਲ ਰੱਖਣਾ ਹੀ ਚਾਹੀਦਾ ਹੈ।

-ਰਿਸ਼ੀ ਨਾਗਰ

Leave a Reply

Your email address will not be published. Required fields are marked *