ਕੈਨੇਡਾ ਵਿੱਚ ਰਹਿ ਕੇ ‘ਧੋਖਾਧੜੀ ਵਾਲਾ ਵਿਆਹ’ ਕਰਵਾਉਣ ਤੋਂ ਪਹਿਲਾਂ ਸੋਚ ਲਓ

Posted by Rishi In: Punjabi No comments

ਇਮੀਗ੍ਰੇਸ਼ਨ ਦੇ ਨਵੇਂ ਨਿਯਮਾਂ ਦੇ ਤਹਿਤ ‘ਧੋਖਾਧੜੀ ਵਾਲੇ ਵਿਆਹ’ (Marriage Fraud) ਦੇ ਇੱਕ ਕੇਸ ਦੀ ਸੁਣਵਾਈ ਵਿੱਚ ਜਾਣਾ ਸੀ। ਨਿਯਮਾਂ ਅਨੁਸਾਰ ਜਿਸ ਵਿਅਕਤੀ ਨੂੰ ਸਪਾਂਸਰ ਕੀਤਾ ਜਾਂਦਾ ਹੈ, ਉਸ ਨੂੰ ਕੈਨੇਡਾ ਵਿੱਚ ਆਉਣ ਤੋਂ ਬਾਦ 2 ਸਾਲ ਤੱਕ ਉਸ ਵਿਅਕਤੀ ਦੇ ਨਾਲ ਹੀ ਰਹਿਣਾ ਪੈਂਦਾ ਹੈ ਜਿਹੜਾ ਉਸ ਨੂੰ ਸਪਾਂਸਰ ਕਰਦਾ ਹੈ। ਕੈਲਗਰੀ ਵਿੱਚ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ (CBSA) ਦੇ ਅਨੁਸਾਰ, ਇਹ ਆਪਣੀ ਕਿਸਮ ਦਾ ਪਹਿਲਾ ਹੀ ਕੇਸ ਸੀ। ਮੈਂ ਕੈਨੇਡਾ ਰਹਿ ਰਹੇ ਉਸ ਵਿਅਕਤੀ ਦਾ ਕੇਸ ਲੜ ਰਿਹਾ ਸੀ, ਜਿਸ ਨੇ ਆਪਣੇ ਸਾਥੀ ਨੂੰ ਸਪਾਂਸਰ ਕੀਤਾ ਸੀ।
ਸਧਾਰਨ ਪ੍ਰਕਿਰਿਆ ਇਹ ਹੈ ਕਿ ਇੱਕ ਰਿਪੋਰਟ ਲਿਖ ਕੇ CBSA ਨੂੰ ਦੇਣੀ ਹੁੰਦੀ ਹੈ ਜਿਸ ਵਿੱਚ ਮੰਗ ਕੀਤੀ ਜਾਂਦੀ ਹੈ ਕਿ ਸੰਬੰਧਿਤ ਵਿਅਕਤੀ ਨੂੰ ਕੈਨੇਡਾ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ। CBSA ਅੱਗੋਂ ਇਹ ਰਿਪੋਰਟ ਇਮੀਗ੍ਰੇਸ਼ਨ ਡਿਵੀਜ਼ਨ ਕੋਲ ਭੇਜ ਦਿੰਦੀ ਹੈ। ਇਹ ਵਿਭਾਗ ਫਿਰ ਸੁਣਵਾਈ ਕਰਦਾ ਹੈ ਅਤੇ CBSA ਦੀ ਇਹ ਸਾਬਤ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਰਿਪੋਰਟ ਤੱਥਾਂ ‘ਤੇ ਹੀ ਅਧਾਰਿਤ ਹੈ। ਜੇ ਇਹ ਸਾਬਤ ਹੋ ਜਾਂਦਾ ਹੈ ਕਿ ਹੇਰਾਫੇਰੀ ਹੋਈ ਹੈ ਤਾਂ ਇਮੀਗ੍ਰੇਸ਼ਨ ਵਿਭਾਗ ਉਸ ਵਿਅਕਤੀ ਨੂੰ ਵਾਪਸ ਭੇਜਣ ਸੰਬੰਧੀ ਹੁਕਮ (Removal Order), (ਖਾਸ ਤੌਰ ‘ਤੇ ਬੇਦਖਲੀ ਹੁਕਮ) ਜਾਰੀ ਕਰ ਸਕਦਾ ਹੈ। ਜੇ ਇਹ ਵਿਅਕਤੀ ਕੈਨੇਡਾ ਦਾ ਸਥਾਈ ਨਾਗਰਿਕ (Permanent Resident) ਹੈ ਤਾਂ ਉਸ ਕੋਲ ਇਸ ਫੈਸਲੇ ਦੇ ਖਿਲਾਫ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ (IAD) ਦੇ ਕੋਲ ਅਪੀਲ ਕਰਨ ਦਾ ਅਧਿਕਾਰ ਹੁੰਦਾ ਹੈ। ਇਹ ਅੱਗੋਂ ਮਾਨਵਤਾ ਅਤੇ ਤਰਸ ਦੇ ਅਧਾਰ (ਜਿਵੇਂ ਕੈਨੇਡਾ ਵਿੱਚ ਕਿੰਨੇ ਸਾਲ ਤੋਂ ਹਨ, ਕੈਨੇਡਾ ਵਿੱਚ ਪਰਿਵਾਰ ਦੇ ਕਿੰਨੇ ਮੈਂਬਰ ਹਨ, ਕਿਹੜੀਆਂ ਸ਼ਰਤਾਂ ਦਾ ਕਿਵੇਂ ਅਤੇ ਕਿੰਨਾ ਉਲੰਘਣ ਹੋਇਆ ਹੈ, ਬੇਦਖਲੀ ਦਾ ਕਾਰਨ, ਵਾਪਸ ਜਾਣ ‘ਤੇ ਆ ਸਕਣ ਵਾਲੀਆਂ ਦਿੱਕਤਾਂ, ਜੇ ਕੋਈ ਬੱਚਾ ਹੈ ਤਾਂ ਇਸ ਫੈਸਲੇ ਨਾਲ ਉਸ ਨੂੰ ਕਿੰਨਾ ਅਸਰ ਪੈ ਸਕਦਾ ਹੈ ਆਦਿ) ਉੱਤੇ ਫੈਸਲਾ ਕਰਦੀ ਹੈ। ਜੇ IAD ਅਪੀਲ ਸਵੀਕਾਰ ਕਰ ਲੈਂਦੀ ਹੈ ਤਾਂ ਸਥਾਈ ਨਾਗਰਿਕ ਨੂੰ ਕੈਨੇਡਾ ਵਿੱਚ ਰਹਿਣ ਦਿੱਤਾ ਜਾਂਦਾ ਹੈ ਅਤੇ ਜੇ ਅਪੀਲ ਰੱਦ ਜਾਂ ਖਾਰਿਜ ਹੋ ਜਾਂਦੀ ਹੈ ਤਾਂ ਉਸ ਵਿਅਕਤੀ ਨੂੰ ਵਾਪਸ ਜਾਣਾ ਹੀ ਪੈਂਦਾ ਹੈ ਅਤੇ ਉਸ ਦੀ ਸਥਾਈ ਨਾਗਰਿਕਤਾ ਖਤਮ ਹੋ ਜਾਂਦੀ ਹੈ।
ਕਈ ਮਾਮਲਿਆਂ ਵਿੱਚ ਸਪਾਂਸਰ ਕੀਤੇ ਗਏ ਵਿਅਕਤੀ ਨੂੰ ਸਪਾਂਸਰ ਕਰਨ ਵਾਲੇ ਦੇ ਨਾਲ ਹਰ ਹਾਲ ਵਿੱਚ ਘੱਟੋ ਘੱਟ 2 ਸਾਲ ਤੱਕ ਰਹਿਣ ਦੀ ਸ਼ਰਤ ਤੋਂ ਛੋਟ ਵੀ ਮਿਲ ਸਕਦੀ ਹੈ, ਜੇ ਉਸ ਨਾਲ ਦੁਰਵਿਹਾਰ (abuse) ਹੁੰਦਾ ਹੈ। ਜੇ ਕਿਸੇ (ਮਰਦ ਜਾਂ ਔਰਤ) ਨੇ ਧੋਖਾਧੜੀ ਨਾਲ ਵਿਆਹ ਕਰਨਾ ਹੀ ਹੈ ਤਾਂ ਉਹ ਕਦੀ ਵੀ ਬੇ-ਬੁਨਿਆਦ ਦੋਸ਼ ਲਗਾ ਸਕਦਾ ਹੈ। ਕੋਈ ਤਕੜਾ ਵਿਅਕਤੀ ਸਰੀਰਕ ਤੌਰ ਤੇ ਕਮਜ਼ੋਰ ਆਪਣੇ ਸਾਥੀ ਵਿਰੁੱਧ ਦੋਸ਼ ਲਗਾ ਸਕਦਾ ਹੈ? ਮੈਂਨੂੰ ਇਹ ਤਾਂ ਨਹੀਂ ਪਤਾ ਕਿ ਸਪਾਂਸਰ ਕੀਤੇ ਗਏ ਵਿਅਕਤੀ ਦੇ ਅਧਿਕਾਰਾਂ, ਸਾਡੇ ਇਮੀਗ੍ਰੇਸ਼ਨ ਸਿਸਟਮ ਦੀ ਇੰਟੈਗਰਿਟੀ ਅਤੇ ਸਪਾਂਸਰ ਕਰਨ ਵਾਲੇ ਦੇ ਅਧਿਕਾਰਾਂ ਵਿੱਚ ਕਿੱਥੇ ਸਮਤੋਲ (Balance) ਹੈ, ਪਰ ਮੈ ਇਹ ਜ਼ਰੂਰ ਸਲਾਹ ਦੇਵਾਂਗਾ ਕਿ ਦੁਰਿਵਹਾਰ ਦੇ ਦੋਸ਼ ਬੇਬੁਨਿਆਦ ਅਤੇ ਝੂਠੇ ਨਹੀਂ ਹੋਣੇ ਚਾਹੀਦੇ, ਗੰਭੀਰ ਅਤੇ ਸਚਾਈ ਅਧਾਰਿਤ ਹੋਣੇ ਚਾਹੀਦੇ ਹਨ। ਇਹ ਅਜੇ ਵੇਖਿਆ ਜਾਣਾ ਬਾਕੀ ਹੈ ਕਿ CBSA ਦੀ ਸੁਣਵਾਈ ਅਧਿਕਾਰੀ ਕਿਵੇਂ ਕੇਸ ਪੇਸ਼ ਕਰਦੀ ਹੈ ਅਤੇ ਇਮੀਗ੍ਰੇਸ਼ਨ ਡਿਵੀਜ਼ਨ ਬੱਚੇ ਦੀ ਵੰਡ ਕਿਵੇਂ ਕਰੇਗੀ।
-ਐਡਵੋਕੇਟ ਰਾਜ ਸ਼ਰਮਾ

0 Likes

Comments: 0

There are not comments on this post yet. Be the first one!

Leave a comment